ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਲੇਰਕੋਟਲਾ ਆਇਉਡੀਨ ਦੀ ਘਾਟ ਪ੍ਰਤੀ ਕੀਤਾ ਜਾਵੇਗਾ ਜਾਗਰੂਕ
ਮਲੇਰਕੋਟਲਾ 22 ਸਤੰਬਰ :
ਪੰਜਾਬ ਸਰਕਾਰ ਅਤੇ ਮਾਣਯੋਗ ਸਿਹਤ ਮੰਤਰੀ ਸਾਹਿਬ ਪੰਜਾਬ ਜੀ ਦੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਜ਼ਿਲ੍ਹਾ ਮਲੇਰਕੋਟਲਾ ਅਧੀਨ ਪੈਂਦੇ ਸਿਹਤ ਸੰਸਥਾਨਾਂ ਵਿੱਚ ਖਾਣੇ ਵਿੱਚ ਆਇਉਡੀਨ ਦੀ ਘਾਟ ਕਾਰਨ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਬਾਰੇ ਜਾਣਕਾਰੀ ਦੇਣ ਹਿਤ ਆਉਣ ਵਾਲੇ ਇਕ ਮਹੀਨੇ ਤਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।
ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਮਲੇਰਕੋਟਲਾ ਡਾ ਬਿੰਦੂ ਨਲਵਾ ਨੇ ਦੱਸਿਆ ਕਿ 21 ਸਤੰਬਰ ਨੂੰ ਵਿਸ਼ੇਸ਼ ਤੌਰ ਤੇ ਗਲੋਬਲ ਆਇਉਡੀਨ ਡੈਫ਼ੀਸ਼ੈਂਸੀ ਡਿਸਆਰਡਰ ਪ੍ਰੀਵੈਨਸ਼ਨ ਡੇਅ ਦੇ ਤੌਰ ਤੇ ਮਨਾਇਆ ਗਿਆ, ਜਿਸ ਦੇ ਅਨੁਸਾਰ ਨਾਗਰਿਕਾਂ ਨੂੰ ਖਾਣ ਵਾਲੇ ਨਮਕ ਵਿੱਚ ਆਇਉਡੀਨ ਦੀ ਘਾਟ ਹੋ ਜਾਣ ਨਾਲ ਵੱਖ ਵੱਖ ਤਰ੍ਹਾਂ ਦੀਆਂ ਆ ਸਕਣ ਵਾਲੀਆਂ ਸਰੀਰਕ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਸ ਦੇ ਨਾਲ ਸਬੰਧਿਤ ਵਿਸ਼ੇਸ਼ ਮਹੀਨਾਵਾਰ ਜਾਗਰੂਕਤਾ ਮੁਹਿੰਮ ਅਗਲੇ ਇੱਕ ਮਹੀਨੇ ਤਕ ਚਲਾਈ ਜਾਵੇਗੀ, ਜਿਸ ਵਿਚ ਖ਼ਾਸ ਤੌਰ ਤੇ ਆਇਉਡੀਨ ਦੀ ਘਾਟ ਵਾਲੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਖਾਣੇ ਵਿੱਚ ਆਇਉਡੀਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਫ਼ਤਿਹਗੜ੍ਹ ਪੰਜਗਰਾਈਆਂ, ਡਾ ਗੀਤਾ ਨੇ ਦੱਸਿਆ ਕਿ ਆਇਉਡੀਨ ਮਨੁੱਖੀ ਸਰੀਰ ਲਈ ਜ਼ਰੂਰੀ ਸੂਖਮ ਤੱਤ ਹੈ ਜਿਸ ਦੀ ਮਨੁੱਖੀ ਸਰੀਰ ਦੇ ਵਾਧੇ ਅਤੇ ਵਿਕਾਸ ਲਈ ਲੋੜ ਹੁੰਦੀ ਹੈ।
ਉਹਨਾਂ ਅੱਗੇ ਦੱਸਿਆ ਕਿ ਖ਼ਾਸ ਤੌਰ ਤੇ ਗਰਭਵਤੀ ਔਰਤਾਂ ਅਤੇ ਗਰਭ ਵਿੱਚ ਪਲ ਰਹੇ ਬੱਚੇ ਦੇ ਵਿਕਾਸ ਲਈ ਆਇਉਡੀਨ ਬਹੁਤ ਮਹੱਤਵਪੂਰਨ ਯੋਗਦਾਨ ਅਦਾ ਕਰਦਾ ਹੈ। ਇਸ ਦੀ ਘਾਟ ਕਾਰਨ ਗਰਭਪਾਤ ਹੋਣ ਦਾ ਖ਼ਤਰਾ ਰਹਿੰਦਾ ਹੈ ਅਤੇ ਬੱਚੇ ਦਾ ਦਿਮਾਗੀ ਵਿਕਾਸ ਵੀ ਘਟ ਜਾਂਦਾ ਹੈ ਅਤੇ ਗਰਭ ਅਵਸਥਾ ਵਿੱਚ ਪਿਆ ਨੁਕਸ ਵੀ ਸਦੀਵੀ ਹੋ ਜਾਂਦਾ ਹੈ।ਇਸ ਮੌਕੇ ਜ਼ਿਲ੍ਹੇ ਵਿੱਚ ਵੱਖ ਵੱਖ ਸਿਹਤ ਕੇਂਦਰਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ
Please Share This News By Pressing Whatsapp Button