ਨਵੋਦਿਆ ਵਿਦਿਆਲਿਆ ‘ਚ ਸੈਸ਼ਨ 2022-23 ਲਈ 6ਵੀਂ ਤੇ 9ਵੀਂ ਜਮਾਤ ਲਈ ਦਾਖ਼ਲੇ ਖੁੱਲ੍ਹੇ -ਆਨਲਾਈਨ ਅਪਲਾਈ ਕਰ ਸਕਦੇ ਹਨ ਵਿਦਿਆਰਥੀ
ਮਲੇਰਕੋਟਲਾ,23 ਅਕਤੂਬਰ:
ਨਵੋਦਿਆ ਵਿਦਿਆਲਿਆ ਵਿੱਚ ਵਿੱਦਿਅਕ ਸੈਸ਼ਨ 2022-23 ਲਈ 6ਵੀਂ ਜਮਾਤ ਅਤੇ 9ਵੀਂ ਜਮਾਤ ਵਿੱਚ ਖ਼ਾਲੀ ਸੀਟਾਂ ਵਿੱਚ ਦਾਖ਼ਲੇ ਲਈ ਆਨ ਲਾਈਨ ਅਰਜ਼ੀਆਂ ਲਈ ਮੰਗ ਕੀਤੀ ਗਈ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਦਿੱਤੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵੋਦਿਆ ਵਿਦਿਆਲਿਆ ਵਿਖੇ ਸਕੂਲੀ ਵਿਦਿਆਰਥੀਆਂ ਲਈ ਹੋਸਟਲ, ਮੁਫ਼ਤ ਵਿੱਦਿਆ, ਖਾਣ-ਪੀਣ ਅਤੇ ਰਿਹਾਇਸ਼ ਦਾ ਪ੍ਰਬੰਧ ਹੈ। ਇਨ੍ਹਾਂ ਸਕੂਲਾਂ ਦੇ ਵਿਦਿਆਰਥੀ ਮਾਈਗਰੇਸ਼ਨ ਸਕੀਮ ਦੇ ਅਧੀਨ ਦੂਸਰੇ ਰਾਜਾ ਦੇ ਸਭਿਆਚਾਰ ਨੂੰ ਵੇਖਣ ਦਾ ਮੌਕਾ ਵੀ ਪ੍ਰਾਪਤ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਮਿਆਰੀ ਸਿੱਖਿਆ ਲਈ ਜਾਣੇ ਜਾਂਦੇ ਇਨ੍ਹਾਂ ਵਿਦਿਆਲਿਆ ਵਿਚ 6ਵੀਂ ਜਮਾਤ ਵਿੱਚ ਦਾਖਲਾ ਟੈੱਸਟ ਰਾਹੀਂ ਹੁੰਦਾ ਹੈ ਇਸ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕ੍ਰਿਆ 30 ਨਵੰਬਰ 2021 ਤੱਕ ਚੱਲੇਗੀ। ਜਿਹੜੇ ਉਮੀਦਵਾਰ ਸੈਸ਼ਨ 2021-22 ਵਿੱਚ ਕਲਾਸ 5ਵੀਂ ਵਿੱਚ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿੱਚ ਨਵੋਦਿਆ ਵਿਦਿਆਲਿਆ ਵਾਲੇ ਜ਼ਿਲ੍ਹੇ ਵਿਚ ਪੜ੍ਹਦੇ ਹੋਣ ਤੇ ਉੱਥੇ ਦਾਖਲਾ ਲੈਣਾ ਚਾਹੁੰਦੇ ਹੋਣ ਅਤੇ ਫਾਰਮ ਭਰਨ ਦੇ ਯੋਗ ਹਨ, ਅਪਲਾਈ ਕਰ ਸਕਦੇ ਹਨ।
ਉਮੀਦਵਾਰ ਵੱਲੋਂ ਹਰ ਕਲਾਸ ਵਿੱਚ ਵਿੱਦਿਅਕ ਸੈਸ਼ਨ ਪੂਰਾ ਕਰਕੇ, ਤੀਜੀ ਅਤੇ ਚੌਥੀ ਜਮਾਤ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿੱਚੋਂ ਪਾਸ ਕੀਤੀ ਹੋਈ ਹੋਣੀ ਚਾਹੀਦੀ ਹੈ। ਅਜਿਹੇ ਬੱਚੇ, ਜਿਸ ਦਾ ਜਨਮ 1 ਮਈ 2009 ਤੋਂ 30 ਅਪ੍ਰੈਲ 2013 ਦੇ ਵਿਚਕਾਰ (ਦੋਨੋ ਦਿਨਾ) ਸਮੇਤ ਹੋਇਆ ਹੋਵੇ।ਹੋਰ ਵਿਸਥਾਰ ਬਾਰੇ ਜਾਣਕਾਰੀ ਅਤੇ ਆਨਲਾਈਨ ਫਾਰਮ ਭਰਨ ਲਈ ਨਵੋਦਿਆ ਵਿਦਿਆਲਿਆ ਦੀ ਵੈੱਬਸਾਈਟwww.navodaya.gov.inਦੇ
ਨਵੋਦਿਆ ਵਿਦਿਆਲਿਆ ‘ਚ ਸੈਸ਼ਨ 2022-23 ਲਈ 9ਵੀਂ ਕਲਾਸ ਦੀਆਂ ਕੁਝ ਖ਼ਾਲੀ ਸੀਟਾਂ ਭਰਨ ਲਈ ਵੀ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਇਸ ਲਈ ਆਨਲਾਈਨ ਅਰਜ਼ੀਆਂ ਭਰਨ ਦੀ ਮਿਤੀ 31 ਅਕਤੂਬਰ 2021 ਹੈ ਤੇ ਦਾਖਲਾ ਟੈੱਸਟ 9 ਅਪ੍ਰੈਲ 2022 ਨੂੰ ਹੋਵੇਗਾ। ਇਸ ਲਈ ਚਾਲੂ ਵਿੱਦਿਅਕ ਸੈਸ਼ਨ ਦੌਰਾਨ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਵਿੱਚ 8ਵੀਂ ਵਿੱਚ ਪੜ੍ਹਦੇ ਬੱਚੇ ਯੋਗ ਹਨ ਤੇ ਦਾਖਲਾ ਲੈਣ ਵਾਲੇ ਬੱਚੇ ਦਾ ਜਨਮ 1 ਮਈ 2006 ਤੋਂ 30 ਅਪ੍ਰੈਲ 2010 ਤੱਕ ਦੇ ਵਿਚਕਾਰ ਸਮੇਤ ਦੋਨੋ ਦਿਨ ਹੋਇਆ ਹੋਵੇ।ਉਪਲਬਧ ਖ਼ਾਲੀ ਸੀਟਾਂ, ਹੋਰ ਜਾਣਕਾਰੀ ਅਤੇ ਆਨਲਾਈਨ ਅਪਲਾਈ ਲਈ ਅਤੇ ਦਾਖਲਾ ਪ੍ਰੀਖਿਆ ਦਾ ਸਿਲੇਬਸ ਜਾਣਨ ਲਈ ਨਵੋਦਿਆ ਵਿਦਿਆਲਿਆ ਦੀ ਵੈੱਬਸਾਈਟwww.navodaya.gov.in ਦੇ
Please Share This News By Pressing Whatsapp Button