ਦੁਕਾਨਦਾਰਾਂ ਨੂੰ ਸਾਫ਼-ਸਫ਼ਾਈ ਰੱਖਣ ਲਈ ਕੀਤਾ ਜਾ ਰਿਹਾ ਹੈ ਜਾਗਰੂਕ
ਮਲੇਰਕੋਟਲਾ 24 ਅਕਤੂਬਰ :
ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਮੰਤਰੀ ਅਤੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਦੀਆਂ ਹਦਾਇਤਾਂ ਅਨੁਸਾਰ ਤਿਉਹਾਰਾਂ ਦੀ ਆਮਦ ਨੂੰ ਲੈ ਕੇ ਮਠਿਆਈਆਂ ਦਾ ਗੁਣਵੱਤਾ ਜਾਣਨ ਅਤੇ ਘਟੀਆ ਮਿਆਰ ਵਾਲੀਆਂ ਮਠਿਆਈਆਂ ਤਿਆਰ ਕਰਨ ਵਾਲਿਆਂ ਤੇ ਸ਼ਕੰਜਾ ਕੱਸਣ ਦੇ ਮੰਤਵ ਨਾਲ ਫੂਡ ਸੇਫ਼ਟੀ ਵਿੰਗ ਸਹਾਇਕ ਕਮਿਸ਼ਨਰ (ਫੂਡ) ਰਾਖੀ ਵਿਨਾਇਕ ਸਮੇਤ ਟੀਮਾਂ, ਫੂਡ ਅਫ਼ਸਰ ਸ੍ਰੀ ਸੰਦੀਪ ਸੰਧੂ ਵੱਲੋਂ ਮਲੇਰਕੋਟਲਾ ਵਿਖੇ ਮਠਿਆਈਆਂ ਵਾਲੀਆਂ ਦੁਕਾਨਾਂ ਅਤੇ ਵਰਕਸ਼ਾਪਾਂ ਦੀ ਮਠਿਆਈਆਂ ਦਾ ਮਿਆਰ ਅਤੇ ਸਾਫ਼ -ਸਫ਼ਾਈ ਯਕੀਨੀ ਬਣਾਉਣ ਲਈ ਚੈਕਿੰਗ ਕੀਤੀ ਗਈ ।
ਇਸ ਮੌਕੇ ਉਨ੍ਹਾਂ ਫੂਡ ਸੇਫ਼ਟੀ ਐਕਟ ਦੇ ਮਾਪਦੰਡਾਂ ਅਨੁਸਾਰ ਖਾਣ ਪੀਣ ਵਾਲੀਆਂ ਵਸਤਾਂ ਤਿਆਰ ਕਰਨ ਅਤੇ ਸਾਫ਼ ਸੁਥਰੇ ਢੰਗ ਨਾਲ ਸਟੋਰ ਕਰਨ ਲਈ ਹਦਾਇਤਾਂ ਕੀਤੀਆਂ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ । ਟੀਮ ਵਲੋਂ ਕੁਝ ਦੁਕਾਨਦਾਰਾਂ ਵਲੋਂ ਸਟੋਰ ਕਰਕੇ ਰੱਖਿਆ ਪੁਰਾਣੀਆਂ ਮਠਿਆਈਆਂ ਅਤੇ ਨਾ ਖਾਣਯੋਗ ਰੰਗਾਂ ਤੋਂ ਤਿਆਰ ਮਠਿਆਈਆਂ ਮੌਕੇ ਤੇ ਨਸ਼ਟ ਵੀ ਕਰਵਾਈਆਂ ਗਈਆਂ ਅਤੇ ਦੁੱਧ,ਖੋਆ,ਦਹੀਂ,ਬਰਫ਼ੀ ਅਤੇ ਬੇਸ਼ਨ ਦੇ ਕੁਲ 4 ਸੈਂਪਲ ਭਰਕੇ ਨਿਰੀਖਣ ਲਈ ਸਟੇਟ ਫੂਡ ਲੇਬ ਵਿਖੇ ਟੈਸਟਿੰਗ ਲਈ ਭੇਜੇ ਗਏ ।
ਸਹਾਇਕ ਕਮਿਸ਼ਨਰ (ਫੂਡ) ਵਲੋਂ ਦੁਕਾਨਦਾਰਾਂ ਨੂੰ ਮਠਿਆਈਆਂ ਵਿੱਚ ਫੂਡ ਸੇਫ਼ਟੀ ਅਥਾਰਟੀ ਵਲੋਂ ਮਨਜੂਰਸੁਦਾ ਰੰਗ ਵਰਤਣ ,ਚੰਗੀ ਕੁਆਲਟੀ ਦਾ ਵਰਕ ਵਰਣਨ ਅਤੇ ਅੱਛਾ ਕੱਚਾ ਸਮਾਨ ਵਰਤਣ ਦੀਆਂ ਹਦਾਇਤਾਂ ਦਿੱਤੀਆਂ ।ਉਨ੍ਹਾਂ ਦੱਸਿਆ ਕਿ ਆਉਂਦੇ ਦਿਨਾਂ ‘ਚ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਇਸੇ ਮੁਹਿੰਮ ਅਧੀਨ ਫੂਡ ਸੇਫ਼ਟੀ ਟੀਮ ਵੱਲੋਂ ਬਾਹਰੋਂ ਆਉਣ ਵਾਲੀਆਂ ਘਟੀਆ ਮਿਆਰ ਦੀਆਂ ਮਠਿਆਈਆਂ ਦੀ ਸਪਲਾਈ ਦੀ ਰੋਕਥਾਮ ਲਈ ਵੱਖ-ਵੱਖ ਥਾਵਾਂ ਤੇ ਨਾਕੇ ਲਾ ਕੇ ਚੈਕਿੰਗ ਵੀ ਕੀਤੀ ਜਾਵੇਗੀ ।
ਉਨ੍ਹਾਂ ਮਠਿਆਈ ਨਿਰਮਾਤਾ ਅਤੇ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਕੋਵਿਡ 19 ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਈਆਂ ਜਾਵੇ ਅਤੇ ਵਰਕਸ਼ਾਪ ਦੇ ਆਲ਼ੇ ਦੁਆਲੇ ਗੰਦਗੀ ਨਾ ਹੋਵੇ , ਫ਼ਰਸ਼ ਅਤੇ ਦੀਵਾਰਾਂ ਸਾਫ਼ ਸੁਥਰੀਆਂ ਰੱਖਣ, ਪੀਣ ਯੋਗ ਪਾਣੀ ਦੀ ਵਰਤੋਂ ਕੀਤੀ ਜਾਵੇ,ਸਾਫ਼-ਸੁਥਰੇ ਕੱਪੜੇ ਪਾਓ ਵਸਤਾਂ ਬਣਾਉਣ ਤੋਂ ਪਹਿਲਾਂ, ਟਾਇਲਟ ਜਾਣ ਤੇ, ਛਿੱਕਣ ਤੇ, ਖੰਘਣ ਤੋਂ ਬਾਅਦ ਹੱਥ ਜ਼ਰੂਰ ਧੋਵੋ ਖੁੱਲ੍ਹੇ ਜ਼ਖ਼ਮਾਂ ਅਤੇ ਕੱਟ ਲਗ ਜਾਣ ਮਗਰੋਂ ਵਾਟਰ ਪਰੂਫ਼ ਪੱਟੀ ਲਗਾਓ, ਸਿਹਤ ਖ਼ਰਾਬ ਹੋਣ ਤੇ ਵਸਤਾਂ ਨੂੰ ਹੱਥ ਨਾ ਲਗਾਓ ,ਰਹਿੰਦ ਖੂੰਹਦ /ਕਚਰੇ ਲਈ ਵੱਖਰੇ ਅਤੇ ਢਕੇ ਹੋਏ ਕੂੜੇਦਾਨ ਰੱਖੋ ।ਵਰਕਰਾਂ ਦੇ ਨਹੁੰ ਸਮੇਂ ਸਮੇਂ ਸਿਰ ਕੱਟੇਂ ਜਾਣ, ਦਸਤਾਨੇ ਟੋਪੀਆਂ ਤੇ ਐਪਰਨਾਂ ਦਾ ਇਸਤੇਮਾਲ ਕੀਤਾ ਜਾਵੇ ਤੇ ਵਰਕਰਾਂ ਦਾ ਮੈਡੀਕਲ ਕਰਵਾਇਆ ਜਾਵੇ ।
Please Share This News By Pressing Whatsapp Button