-ਐਨ.ਡੀ.ਪੀ.ਐਸ. ਐਕਟ ਅਧੀਨ ਦਰਜ਼ 315 ਮੁਕੱਦਮਿਆਂ ‘ਚ ਬਰਾਮਦ ਨਸ਼ੀਲੇ ਪਦਾਰਥ ਕੀਤੇ ਗਏ ਨਸ਼ਟ : ਐਸ.ਐਸ.ਪੀ.
ਪਟਿਆਲਾ, 25 ਅਕਤੂਬਰ:
ਪਟਿਆਲਾ ਦੇ ਐਸ.ਐਸ.ਪੀ. ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਹੈ ਕਿ ਪਟਿਆਲਾ ਪੁਲਿਸ ਨੇ ਅੱਜ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ਼ ਹੋਏ 315 ਮੁਕੱਦਮਿਆਂ ‘ਚ ਬਰਾਮਦ ਹੋਏ ਨਸ਼ੀਲੇ ਪਦਾਰਥਾਂ ਨੂੰ ਐਨ.ਡੀ.ਪੀ.ਐਸ. ਡਿਸਪੋਜਲ ਕਮੇਟੀ ਪਟਿਆਲਾ ਦੀ ਹਾਜ਼ਰੀ ਪੰਜਾਬ ਕੈਮੀਕਲਜ ਐਂਡ ਕੌਰਪ ਪ੍ਰੋਟੈਕਸ਼ਨ ਲਿਮਟਡ ਡੇਰਾਬਸੀ ਦੇ ਇਨਸੀਨੇਟਰ ਵਿਖੇ ਨਸ਼ਟ ਕਰਵਾਇਆ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਅੱਜ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ਼ 315 ਮੁਕੱਦਮਿਆਂ ‘ਚ ਬਰਾਮਦ 2040.020 ਕਿੱਲੋ ਗਰਾਮ ਭੁੱਕੀ ਚੂਰਾ ਪੋਸਤ, 1.154-1/2 ਕਿੱਲੋ ਗਰਾਮ ਹੈਰੋਇਨ, 980 ਗਰਾਮ ਕੋਕੀਨ, 1.709 ਕਿਲੋ ਗਰਾਮ ਸਮੈਕ, 4.137 ਕਿਲੋ ਗਰਾਮ ਨਸ਼ੀਲਾ ਪਾਊਡਰ, 110.710 ਕਿਲੋ ਗਰਾਮ ਗਾਂਜਾ, 4 ਲੱਖ 15,495 ਨਸ਼ੀਲੀਆਂ ਗੋਲੀਆਂ, 15, 154 ਨਸ਼ੀਲੇ ਕੈਪਸੂਲ, 456 ਸੁਲਫਾ, 466 ਨਸ਼ੀਲੇ ਟੀਕੇ, 298 ਸ਼ੀਸ਼ੀਆਂ ਅਤੇ 4,440 ਗਰਾਮ ਡੋਡਿਆਂ ਨੂੰ ਨਸ਼ਟ ਕਰਵਾਇਆ ਗਿਆ ਹੈ ਅਤੇ ਐਨ.ਡੀ.ਪੀ.ਐਸ ਐਕਟ ਕੇਸਾਂ ਦੇ ਬਾਕੀ ਰਹਿੰਦੇ ਮਾਲ ਮੁਕੱਦਮਾ ਨੂੰ ਨਸ਼ਟ ਕਰਨ ਲਈ ਮਾਨਯੋਗ ਅਦਾਲਤ ਪਾਸੋਂ ਆਰਡਰ ਹਾਸਲ ਕੀਤੇ ਜਾ ਰਹੇ ਹਨ ਤੇ ਮਾਨਯੋਗ ਅਦਾਲਤ ਤੋਂ ਆਰਡਰ ਮਿਲਣ ਉਪਰੰਤ ਉਨ੍ਹਾਂ ਨੂੰ ਵੀ ਨਸ਼ਟ ਕਰਵਾਇਆ ਜਾਵੇਗਾ।
ਇਸ ਦੌਰਾਨ ਕਮੇਟੀ ਦੇ ਚੇਅਰਮੈਨ ਐਸ.ਐਸ.ਪੀ ਪਟਿਆਲਾ ਹਰਚਰਨ ਸਿੰਘ ਭੁੱਲਰ, ਐਸ.ਪੀ. (ਡੀ) ਮਹਿਤਾਬ ਸਿੰਘ , ਐਸ.ਪੀ. (ਐਚ) ਸੰਗਰੂਰ ਆਲਮ ਵਿਜੈ ਸਿੰਘ, ਡੀ.ਐਸ.ਪੀ. ਕਿਸ਼ਨ ਕੁਮਾਰ ਪਾਂਥੇ, ਐਸ.ਆਈ ਹੰਸ ਰਾਜ ਸਮੇਤ ਵੱਖ ਵੱਖ ਥਾਣਿਆਂ ਦੇ ਮੁਨਸ਼ੀ ਵੀ ਮੌਜੂਦ ਸਨ।
Please Share This News By Pressing Whatsapp Button