♦इस खबर को आगे शेयर जरूर करें ♦

ਸਰਕਾਰੀ ਹਾਈ ਸਕੂਲ ਕਮਾਲਪੁਰ ਵਿਖੇ ਇੱਕ ਰੋਜ਼ਾ ਅਥਲੈਟਿਕ ਮੀਟ ਦਾ ਆਯੋਜਨ

ਦਿੜਬਾ ਮੰਡੀ/ਸੰਗਰੂਰ, 25 ਅਕਤੂਬਰ:
ਸਰਕਾਰੀ ਹਾਈ ਸਕੂਲ ਕਮਾਲਪੁਰ ਵਿਖੇ ਇੱਕ ਰੋਜ਼ਾ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਰੱਸਾਕਸੀ, ਗੋਲਾ ਸੁੱਟਣਾ, ਲੰਬੀ ਛਾਲ ਤੇ ਦੌੜਾਂ ਦੇ ਮੁਕਾਬਲੇ ਕਰਵਾਏ ਗਏ। ਅਥਲੈਟਿਕ ਮੀਟ ਦਾ ਉਦਘਾਟਨ ਕਰਦਿਆਂ ਸਕੂਲ ਮੁਖੀ ਡਾ. ਪਰਮਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ। ਉਨਾਂ ਕਿਹਾ ਕਿ ਖੇਡਾਂ ਜਿੱਥੇ ਸਰੀਰਕ ਤੰਦਰੁਸਤੀ ਲਈ ਜਰੂਰੀ ਹਨ, ਉੱਥੇ ਸਮੁੱਚੀ ਸ਼ਖਸ਼ੀਅਤ ਦੇ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ।
ਇਸ ਮੌਕੇ ਡੀ.ਪੀ.ਈ. ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ ਅਥਲੈਟਿਕ ਮੀਟ ਦੌਰਾਨ ਲੜਕੀਆਂ ਦੇ 100 ਮੀਟਰ ਦੌੜ ਅੰਡਰ-19 ਸਾਲ ਵਿੱਚੋਂ ਰਮਨਦੀਪ ਕੌਰ (12ਵੀਂ), ਰਿੰਪੀ ਕੌਰ (11ਵੀਂ) ਅਤੇ ਗੁਰਵਿੰਦਰ ਕੌਰ (11ਵੀਂ), ਅੰਡਰ-17 ਸਾਲ ਵਿੱਚੋਂ ਕਮਲਦੀਪ ਕੌਰ (10ਵੀਂ ਬੀ), ਮਨਪ੍ਰੀਤ ਕੌਰ (10ਵੀਂ ਏ) ਅਤੇ ਹਰਪ੍ਰੀਤ ਕੌਰ (9ਵੀਂ ਬੀ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਲੜਕਿਆਂ ਦੇ 100 ਮੀਟਰ ਦੌੜ ਅੰਡਰ-19 ਵਿੱਚੋਂ ਸੁਖਵੀਰ ਸਿੰਘ (12ਵੀਂ), ਸੋਮਾ ਸਿੰਘ (11ਵੀਂ) ਅਤੇ ਗੁਰਸੇਵਕ ਸਿੰਘ (11ਵੀਂ), ਅੰਡਰ 17 ਸਾਲ ਵਿੱਚੋਂ ਦਮਨਪ੍ਰੀਤ ਸਿੰਘ (10ਵੀਂ ਬੀ), ਮਹਿਕ ਸਿੰਘ (9ਵੀਂ ਬੀ)  ਅਤੇ ਸੁਖਵੀਰ ਸਿੰਘ (9ਵੀਂ ਬੀ) ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ।

ਉਨਾਂ ਦੱਸਿਆ ਕਿ 100 ਮੀਟਰ ਜਮਾਤ 8ਵੀਂ ਵਿੱਚੋਂ ਪਰਵਾਨਜੋਤ ਸਿੰਘ ਤੇ ਗਗਨਜੋਤ ਕੌਰ, 7ਵੀਂ ਜਮਾਤ ਵਿੱਚੋਂ ਜੈਸਮੀਨ ਸਿੰਘ ਤੇ ਮਨਪ੍ਰੀਤ ਕੌਰ ਅਤੇ 6ਵੀਂ ਜਮਾਤ ਵਿੱਚੋਂ ਹਰਸ਼ਵੀਰ ਸਿੰਘ ਤੇ ਹਰਜੋਤ ਕੌਰ ਆਪਣੇ-ਆਪਣੇ ਵਰਗ ਵਿੱਚ ਪਹਿਲੇ ਸਥਾਨ ’ਤੇ ਰਹੇ। ਰੱਸਾਕਸੀ ਦੇ ਰੌਚਕ ਮੁਕਾਬਲਿਆਂ ਵਿੱਚ ਕੁੜੀਆਂ ਦੇ ਵਰਗ ਵਿੱਚ 10ਵੀਂ ਏ ਜਮਾਤ ਨੇ 9ਵੀਂ ਏ ਜਮਾਤ ਨੂੰ, 12ਵੀਂ ਜਮਾਤ ਨੇ 11ਵੀਂ ਜਮਾਤ ਨੂੰ ਅਤੇ ਲੜਕਿਆਂ ਦੇ ਵਰਗ ਵਿੱਚ 9ਵੀਂ ਏ ਜਮਾਤ ਨੇ 10ਵੀਂ ਬੀ ਜਮਾਤ ਨੂੰ, 11ਵੀਂ ਜਮਾਤ ਨੇ 12ਵੀਂ ਜਮਾਤ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮਿਡਲ ਵਰਗ ਦੇ ਲੜਕੀਆਂ ਦੇ ਰੱਸਾਕਸੀ ਮੁਕਾਬਲੇ ਵਿੱਚੋਂ ਸੀ.ਵੀ. ਰਮਨ ਹਾਊਸ ਨੇ ਹੋਮੀ ਭਾਬਾ ਹਾਊਸ ਅਤੇ ਲੜਕਿਆਂ ਦੇ ਵਰਗ ਵਿੱਚੋਂ ਡਾ. ਏ.ਪੀ.ਜੇ. ਅਬਦੁਲ ਕਲਾਮ ਹਾਊਸ ਨੇ ਜਗਦੀਸ਼ ਚੰਦਰ ਬੋਸ ਹਾਊਸ ਨੂੰ ਹਰਾਇਆ। ਖੇਡ ਮੁਕਾਬਲਿਆਂ ਦੌਰਾਨ ਅਧਿਆਪਕ ਮੰਗਲ ਸਿੰਘ ਨੇ ਕੁਮੈਂਟੇਟਰ ਦੀ ਜਿੰਮੇਵਾਰੀ ਨਿਭਾਈ। ਅਖੀਰ ਵਿੱਚ ਸਕੂਲ ਮੁਖੀ ਡਾ. ਪਰਮਿੰਦਰ ਸਿੰਘ ਅਤੇ ਸਟਾਫ ਵੱਲੋਂ ਜੇਤੂ ਖਿਡਾਰੀਆਂ ਦਾ ਮੈਡਲ ਪਾ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਅਧਿਆਪਕਾ ਯਾਦਵਿੰਦਰ ਕੌਰ, ਹਰਦੀਪ ਕੌਰ, ਜਸਪ੍ਰੀਤ ਕੌਰ, ਹਰਪ੍ਰੀਤ ਕੌਰ, ਕੰਚਨਪ੍ਰੀਤ ਕੌਰ, ਸੁਖਵੀਰ ਕੌਰ, ਰਵਿੰਦਰਪਾਲ ਸਿੰਘ, ਮਨਦੀਪ ਸਿੰਘ, ਮੰਗਤ ਸਿੰਘ, ਹੇਮੰਤ ਸਿੰਘ, ਲਖਵੀਰ ਸਿੰਘ, ਰਮਨਦੀਪ ਸਿੰਘ, ਸਤਨਾਮ ਸਿੰਘ, ਟਿੰਕੂ ਕੁਮਾਰ, ਰਣਜੀਤ ਕੁਮਾਰ ਅਤੇ ਕੁਲਵੀਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129