♦इस खबर को आगे शेयर जरूर करें ♦

ਡਿਪਟੀ ਕਮਿਸ਼ਨਰ ਦੀ ਅਗਵਾਈ ‘ਚ ਜ਼ਿਲੇ ਦੇ ਉਦਯੋਗਪਤੀਆਂ ਨੇ ਆਨਲਾਈਨ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2021 ’ਚ ਲਿਆ ਹਿੱਸਾ

ਸੰਗਰੂਰ, 26 ਅਕਤੂਬਰ:
ਜ਼ਿਲਾ ਸੰਗਰੂਰ ਦੇ ਉੱਘੇ ਉਦਯੋਗਪਤੀਆਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੀ ਅਗਵਾਈ ਵਿੱਚ ਜ਼ਿਲਾ ਪ੍ਰਸ਼ਾਸਨ ਸੰਗਰੂਰ ਦੇ ਨਾਲ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ, ਜੋ ਕਿ ਐਸ.ਏ.ਐਸ.ਨਗਰ ਵਿੱਚ ਆਯੋਜਿਤ ਕੀਤਾ ਗਿਆ, ਵਿੱਚ ਵਰਚੂਅਲ ਤੌਰ ’ਤੇ ਸਿਰਕਤ ਕੀਤੀ।
ਜ਼ਿਲਾ ਪ੍ਰਬੰਧਕੀ ਕੰਪਲੈਕਸ਼ ਸੰਗਰੂਰ ਵਿਖੇ ਆਨਲਾਈਨ ਸੰਮੇਲਨ ’ਚ ਸਮੂਲੀਅਤ ਕਰਨ ਆਏ ਸਨਅਤਕਾਰਾਂ ਨੂੰ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਨਿੱਘਾ ਸਵਾਗਤ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਅਰਬਨ) ਸ੍ਰੀ ਲਤੀਫ ਅਹਿਮਦ ਵੀ ਮੌਜੂਦ ਸਨ।
ਡਿਪਟੀ ਕਮਿਸਨਰ ਸ੍ਰੀ ਰਾਮਵੀਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਪਾਰ ਨੂੰ ਹੋਰ ਅੱਗੇ ਲਿਜਾਉਣ ਲਈ ਕੀਤੇ ਉਪਰਾਲੇ ਵਪਾਰੀ ਵਰਗ ਲਈ ਸਾਰਥਕ ਸਾਬਿਤ ਹੋਣਗੇ। ਉਨਾਂ ਇਹ ਵੀ ਕਿਹਾ ਕਿ ਪੰਜਾਬ ਰਾਜ ਵਪਾਰ ਅਤੇ ਉਦਯੋਗ ਦੇ ਵਿਕਾਸ ਲਈ ਉਤਮ ਪਲੇਟਫਾਰਮ ਪ੍ਰਦਾਨ ਕਰਦਾ ਹੈ ਅਤੇ ਅਨੁਕੂਲ ਵਾਤਾਵਰਣ ਪ੍ਰਣਾਲੀ ਸੂਬੇ ਵਿੱਚ ਉਦਯੋਗਾਂ ਦੀ ਖੁਸਹਾਲੀ ਵਿੱਚ ਬਹੁਤ ਸਹਿਯੋਗ ਕਰਦੀ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਦੂਰਦਰਸ਼ੀ ਅਤੇ ਲੋਕਪੱਖੀ ਪਹਿਲਕਦਮੀਆਂ ਨੇ ਪੰਜਾਬ ਨੂੰ ਉਦਯੋਗਿਕ ਵਿਕਾਸ ਪੱਖੋਂ ਉੱਭਰਦਾ ਸੂਬਾ ਬਣਾ ਦਿੱਤਾ ਹੈ।

ਉਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਉਦਯੋਗ ਨੂੰ ਦਿੱਤੀਆ ਜਾਣ ਵਾਲੀਆ ਸੁਵਿਧਾਵਾਂ ਨੂੰ ਜ਼ਿਲੇ ਅੰਦਰ ਇੰਨ ਬਿੰਨ ਲਾਗੂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜੇਕਰ ਦੇਸ਼ ਅਤੇ ਸੂਬੇ ਦੀ ਇੰਡਸ਼ਟਰੀਜ਼ ਮਜ਼ਬੂਤ ਹੋਵੇਗੀ, ਤਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇ ਚੰਗੇ ਮੌਕੇ ਮਿਲਣਗੇ। ਉਨਾਂ ਕਿਹਾ ਕਿ ਜ਼ਿਲੇ ’ਚ ਕਾਰੋਬਾਰ ਸਥਾਪਤ ਕਰਨ ਲਈ ਨਿਵੇਸ਼ਕਾਂ ਨੂੰ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ ।
ਇਸ ਮੌਕੇ ਜ਼ਿਲਾ ਪ੍ਰਧਾਨ ਇੰਡਸਟਰੀਅਲ ਚੈਂਬਰ ਸੰਗਰੂਰ ਘਨਸ਼ਿਆਮ ਕਾਂਸਲ, ਸੰਜੀਵ ਚੋਪੜਾ, ਐਮ.ਪੀ ਸਿੰਘ, ਸੰਦੀਪ ਬਾਂਸਲ, ਸੁਨੀਲ ਸੈਲੀ, ਸਵਰਨਜੀਤ ਸਿੰਘ, ਭੀਮ ਸੈਣੀ,  ਸੰਜੀਵ ਗੋਇਲ, ਸੰਜੀਵ ਸੂਦ, ਵਿਜੈ ਗੋਇਲ, ਜਗਜੀਤ ਸਿੰਘ, ਸੰਜੇ ਗੋਇਲ, ਕਮਲਕਾਂਤ, ਅਮਰ ਸਿੰਘ , ਜਸਵਿੰਦਰ ਗੁੱਡੂ ਸਮੇਤ ਹੋਰ ਉਦਯੋਗਪਤੀ ਅਤੇ ਅਧਿਕਾਰੀ ਹਾਜ਼ਰ ਸਨ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129