
ਵਿਜੀਲੈਂਸ ਬਿਊਰੋ ਵੱਲੋ ਰਣਵੀਰ ਕਾਲਜ ਵਿਖੇ ਭਿ੍ਰਸ਼ਟਾਚਾਰ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ
ਸੰਗਰੂਰ, 27 ਅਕਤੂਬਰ
ਸ੍ਰੀ ਸਿਧਾਰਥ ਚੱਟੋਪਾਧਿਆਏ ਮੁੱਖ ਡਾਇਰੈਕਟਰ ਵਿਜੀਲਂੈਸ ਬਿਊਰੋ ਪੰਜਾਬ ਦੇੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਦੀ ਰਹਿਨੁਮਾਈ ਹੇਠ 26 ਅਕਤੂਬਰ 2021 ਤੋਂ 01 ਨਵੰਬਰ 2021 ਤੱਕ ਭਿ੍ਰਸ਼ਟਾਚਾਰ ਵਿਰੋਧੀ ਜਾਗਰੂਕਤਾ ਸਪਤਾਹ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡੀ.ਐਸ.ਪੀ. ਵਿਜੀਲੈਂਸ ਸੰਗਰੂਰ ਸ੍ਰੀ ਸਤਨਾਮ ਸਿੰਘ ਨੇ ਸੁਤੰਤਰ ਭਾਰਤ ਦੇ 75 ਸਾਲ ਪੂਰੇ ਹੋਣ ’ਤੇ ਇਮਾਨਦਾਰੀ ਨਾਲ ਸਵੈ ਨਿਰਭਤਾ ਥੀਮ ਤਹਿਤ ਸਰਕਾਰੀ ਰਣਬੀਰ ਕਾਲਜ ਵਿਖੇ ਕਰਵਾਏ ਜਾਗਰੂਕਤਾ ਪੋ੍ਰਗਰਾਮ ਦੌਰਾਨ ਦਿੱਤੀ।
ਸਮਾਗਮ ਦੌਰਾਨ ਡੀ.ਐਸ.ਪੀ ਸਤਨਾਮ ਸਿੰਘ ਨੇ ਸਮੂਹ ਹਾਜ਼ਰੀਨ ਨੂੰ ਭਿ੍ਰਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਵਿਜੀਲੈਂਸ ਬਿਊਰੋਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਰਿਸ਼ਵਤ ਦੇਣ ਅਤੇ ਲੈਣ ਵਾਲਾ ਦੋਵੇਂ ਬਰਾਬਰ ਦੋਵੇਂ ਬਰਾਬਰ ਦੇ ਦੋਸ਼ੀ ਹਨ। ਉਨਾਂ ਕਿਹਾ ਕਿ ਰਿਸ਼ਵਤਖੋਰੀ ਸਾਡੇ ਸਮਾਜ ਅੰਦਰ ਫੈਲਿਆਂ ਕੋੜ ਹੈ ਜਿਸਨੂੰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਖ਼ਤਮ ਨਹੀ ਕੀਤਾ ਜਾ ਸਕਦਾ।
ਇਸ ਤੋਂ ਪਹਿਲਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਲਤੀਫ ਅਹਿਮਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਸਰਕਾਰੀ ਵਿਭਾਗੀ ਦੀ ਅਧਿਕਾਰੀ ਨੂੰ ਦਫ਼ਤਰਾਂ ’ਚ ਆਉਣ ਵਾਲੇ ਲੋਕਾਂ ਦੇ ਕੰਮ ਨੂੰ ਸਮਾਂਬੱਧ ਢੰਗ ਨਾਲ ਕਰਨਾ ਚਾਹੀਦਾ ਹੈ, ਲੋਕਾਂ ਦੇ ਕੰਮ ਅੰਦਰ ਬਿਨਾਂ ਕਾਰਣ ਦੇਰੀ ਰਿਸ਼ਵਤ ਨੂੰ ਜਨਮ ਦਿੰਦੀ ਹੈ। ਉਨਾਂ ਕਿਹਾ ਕਿ ਭਿ੍ਰਸ਼ਟ ਸਮਾਜ ਦੇਸ਼ ਅਤੇ ਸੂਬੇ ਦੀ ਤਰੱਕੀ ਤੇ ਰੁਕਾਵਟ ਪਾਉਂਦਾ ਹੈ। ਇਸ ਮੌਕੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਹਾਜਰੀਨ ਨੂੰ ਭਿਸ਼ਟਾਚਾਰ ਮੁਕਤ ਸਮਾਜ ਸਿਰਜਣ ਦੀ ਸਹੁੰ ਚੁਕਵਾਈ ਗਈ।
ਇਸ ਮੌਕੇ ਸੁਖਵੀਰ ਸਿੰਘ ਪਿ੍ਰਸੀਪਲ ਰਣਵੀਰ ਕਾਲਜ ਸੰਗਰੂਰ, ਸਤਪਾਲ ਸਰਮਾ ਡੀ.ਐਸ.ਪੀ ਸਬ-ਡਵੀਜਨ ਸੰਗਰੂਰ, ਗੁਰਪਾਲ ਸਿੰਘ ਐਸ.ਡੀ.ਓ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਸੰਗਰੂਰ, ਡਾਂ ਸਵਿੰਦਰਪਾਲ ਵੈਟਨਰੀ ਹਸਪਤਾਲ ਸੰਗਰੂਰ, ਡਾ.ਗਗਨ ਬਜਾਜ ਵੈਟਨਰੀ ਹਸਪਤਾਲ ਸੰਗਰੂਰ, ਈਸਵਰ ਚੰਦ ਸੀਨੀਅਰ ਆਡੀਟਰ ਪਨਸਪ ਸੰਗਰੂਰ, ਗੁਰਵੀਰ ਸਿੰਘ ਐਸ.ਐਚ.ਓ ਸਿਟੀ ਸੰਗਰੂਰ, ਪ੍ਰਮਜੀਤ ਸਿੰਘ ਬੀ.ਪੀ.ਈ.ਓ ਧੂਰੀ ਅਤੇ ਹੋਰ ਮੋਹਤਬਰ ਵਿਅਕਤੀ ਉਚੇਚੇ ਤੌਰ ਤੇ ਸਾਮਲ ਹੋਏ।
Please Share This News By Pressing Whatsapp Button