
ਗਰਾਮ ਪੰਚਾਇਤ ਵਜੀਦਪੁਰ ਨੇ ਮਗਨਰੇਗਾ ਸਕੀਮ ਤਹਿਤ 2.03 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਪਾਰਕ
ਪਟਿਆਲਾ, 27 ਅਕਤੂਬਰ:(ਬਲਵਿੰਦਰ ਪਾਲ)
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ, ਵਾਧੂ ਚਾਰਜ) ਸ੍ਰੀ ਗੌਤਮ ਜੈਨ ਨੇ ਦੱਸਿਆ ਹੈ ਕਿ ਪਟਿਆਲਾ ਬਲਾਕ ਦੀ ਗਰਾਮ ਪੰਚਾਇਤ ਵਜੀਦਪੁਰ ਨੇ ਪਿੰਡ ਵਾਸੀਆਂ ਦੇ ਉਪਰਾਲੇ ਸਦਕਾ 2.03 ਲੱਖ ਦੀ ਲਾਗਤ ਨਾਲ ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਇਕ ਪਾਰਕ ਦਾ ਨਿਰਮਾਣ ਕਰਵਾਇਆ ਹੈ। ਉਨ੍ਹਾਂ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪਿੰਡਾਂ ਦੇ ਵਸਨੀਕਾਂ ਨੂੰ ਸਾਫ਼ ਅਤੇ ਸ਼ੁਧ ਵਾਤਾਵਰਣ ਮੁਹੱਈਆ ਕਰਵਾਉਣ ਲਈ ਯਤਨ ਜਾਰੀ ਹਨ। ਇਸ ਤਹਿਤ ਇਸ ਪਾਰਕ ਦਾ ਨਿਰਮਾਣ ਕਰਵਾਇਆ ਗਿਆ ਹੈ।
ਏ.ਡੀ.ਸੀ. (ਸ਼ਹਿਰੀ ਵਿਕਾਸ) ਸ੍ਰੀ ਜੈਨ ਨੇ ਦੱਸਿਆ ਕਿ ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ ਪਿੰਡ ਵਜੀਦਪੁਰ ਦੇ ਕੁਲ 143 ਜਾਬ ਕਾਰਡ ਬਣਾਏ ਗਏ ਹਨ ਅਤੇ ਇਸ ਸਕੀਮ ਤਹਿਤ ਇਨ੍ਹਾਂ ਜਾਬ ਕਾਰਡ ਹੋਲਡਰਾਂ ਨੂੰ ਸਕੀਮ ਦਾ ਲਾਭ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਪਾਰਕ ਆਲੇ ਦੁਆਲੇ ਕਈ ਤਰ੍ਹਾਂ ਦੇ ਰੁੱਖ ਵੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਪਾਰਕ ਪਿੰਡ ਵਾਸੀਆਂ ਲਈ ਫੇਫੜਿਆਂ ਦੇ ਤੌਰ ‘ਤੇ ਕੰਮ ਕਰੇਗਾ ਅਤੇ ਸਥਾਨਕ ਵਾਸੀ ਇੱਥੇ ਸੈਰ ਅਤੇ ਕਸਰਤਾਂ ਕਰਕੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਣਗੇ।
Please Share This News By Pressing Whatsapp Button