
ਸਟੇਟ ਬੈਂਕ ਆਫ ਇੰਡੀਆ ਵੱਲੋਂ ਲਗਾਏ ਮੈਗਾ ਲੋਨ ਕੈੰਪ ਵਿੱਚ 356 ਲੱਖ ਦੇ ਕਰਜ਼ੇ ਵੰਡੇ
ਸੰਗਰੂਰ, 30 ਅਕਤੂਬਰ:
ਸਟੇਟ ਬੈਂਕ ਆਫ ਇੰਡੀਆ ਸੰਗਰੂਰ ਅਤੇ ਜ਼ਿਲ੍ਹੇ ਦੇ ਪ੍ਰਮੁੱਖ ਬੈਂਕਾਂ ਵਲੋਂ ਸੂਬਾ ਪੱਧਰੀ ਬੈਂਕਰ ਸਮਿਤੀ ਦੇ ਨਿਰਦੇਸ਼ਾਂ ਤੇ ਕਰੈਡਿਟ ਆਊਟਰੀਚ ਕੈੰਪ, ਡੀਐਫਸੀ ਹੋਟਲ, ਸੰਗਰੂਰ ਵਿਖੇ ਲਗਾਇਆ ਗਿਆ। ਇਸ ਪ੍ਰੋਗਰਾਮ ਵਿਚ ਜ਼ਿਲ੍ਹੇ ਦੀਆਂ 27 ਬੈਂਕਾਂ ਦੀਆਂ ਬ੍ਰਾਂਚਾਂ ਤੇ ਲਗਭਗ 200 ਵਿਅਕਤੀਆਂ ਨੇ ਹਿੱਸਾ ਲਿਆ।
ਸਟੇਟ ਬੈਂਕ ਆਫ ਇੰਡੀਆ ਦੇ ਡਿਪਟੀ ਜਨਰਲ ਮੈਨੇਜਰ ਸ਼੍ਰੀ ਰਜਨੀਸ਼ ਕੁਮਾਰ ਨੇ ਪ੍ਰੋਗਰਾਮ ਦਾ ਉਦਘਾਟਨ ਕਰਨ ਉਪਰੰਤ ਗ੍ਰਾਹਕਾਂ ਨੂੰ ਵੱਖ ਵੱਖ ਕਰਜਾ ਯੋਜਨਾਵਾਂ ਦਾ ਲਾਭ ਉਠਾ ਕੇ ਆਪਣੀ ਆਰਥਿਕ ਸਥਿਤੀ ਨੂੰ ਮਜਬੂਤ ਕਰਨ ਲਈ ਪ੍ਰੇਰਿਤ ਕੀਤਾ ।ਉਨ੍ਹਾਂ ਦੱਸਿਆ ਕਿ ਮੈਗਾ ਕੈਂਪ ਦੌਰਾਨ ਸਾਰੇ ਬੈਂਕਾਂ ਵਲੋਂ 122 ਲਾਭਪਾਤਰੀਆਂ ਨੂੰ 356 ਲੱਖ ਦੇ ਕਰਜੇ ਵੰਡੇ ਗਏ।
ਇਸ ਮੌਕੇ ਰੀਜਨਲ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਸੰਗਰੂਰ ਸ਼੍ਰੀ ਆਨੰਦ ਗੁਪਤਾ ਨੇ ਦਸਿਆ ਕਿ ਗ੍ਰਾਹਕ ਨੂੰ ਆਪਣੇ ਜੀਵਨ ਵਿਚ ਕਰੈਡਿਟ ਡਿਸਿਪਲਿਨ ਰੱਖਣਾ ਚਾਹੀਦਾ ਹੈ। ਲੀਡ ਬੈਂਕ ਮੈਨੇਜਰ ਸ਼ਾਲਿਨੀ ਮਿੱਤਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵੱਖ ਵੱਖ ਬੈਂਕ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਬੈਂਕਾਂ ਵਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਵੀ ਦਿੱਤੀ।
ਕੈਂਪ ਦੌਰਾਨ ਐਸ. ਬੀ. ਆਈ, ਆਰਸੇਟੀ ਬਡਰੁੱਖਾਂ ਦੇ ਟ੍ਰੇਨੀਜ਼ ਨੇ ਆਪਣੇ ਬਣਾਏ ਹੋਏ ਸਾਮਾਨ ਦੀ ਪ੍ਰਦਰਸ਼ਨੀ ਵੀ ਲਾਈ। ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਸੰਗਰੂਰ ਦੇ ਸਰਕਲ ਹੈਡ ਸ਼੍ਰੀ ਅਨਿਲ ਮਿੱਤਲ ਅਤੇ ਸਾਰੇ ਬੈਂਕ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
Please Share This News By Pressing Whatsapp Button